Amandeep Singh

ਮਾਹਿਲਪੁਰ ਦੇ ਲਾਗਲੇ ਪਿੰਡ ਚੱਕ ਮੱਲਾਂ ਚ ਪਿਤਾ ਸ. ਬਲਵੰਤ ਸਿੰਘ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਜਨਮੇ ਅਮਨ ਦੀਪ ਸਿੰਘ ਦੀ ਚੋਣ ਜਦ ਚੰਡੀਗੜ ਫੁੱਟਬਾਲ ਅਕੈਡਮੀ ਲਈ ਹੋਈ ਤਾਂ ਮਹਿਜ 14 ਸਾਲ ਦੀ ਉਮਰ 'ਚ ਹੀ ਉਸਦਾ ਨਾਂ ਚਰਚਾ ਵਿੱਚ ਆ ਗਿਆ। ਟਾਟਾ ਫੁੱਟਬਾਲ ਅਕੈਡਮੀ ਤੋਂ ਬਾਅਦ ਦੇਸ਼ ਦੀ ਦੂਜੀ ਵੱਡੀ ਅਕੈਡਮੀ ਚੰਡੀਗੜ ਫੁੱਟਬਾਲ ਅਕੈਡਮੀ 'ਚ ਅਮਨ ਦੀ ਚੋਣ ਹੋਣਾ ਇਲਾਕੇ ਲਈ ਮਾਣ ਵਾਲੀ ਗੱਲ ਬਣੀ । ਲੋਕ ਉਸਦੀ ਖੇਡ ਦੇਖਣ ਲਈ ਉਤਾਵਲੇ ਹੋ ਉੱਠੇ। ਚੰਡੀਗੜ ਫੁੱਟਬਾਲ ਅਕੈਡਮੀ ਚ ਖੇਡਦਿਆਂ ਹੀ ਦੋ ਵਾਰ ਜਰਮਨੀ ਦਾ ਦੌਰਾ ਕਰ ਆਇਆ ਤ ਬਾਅਦ 2001, 08 ਵਿੱਚ ਆਪਣੀ ਖੇਡ ਕਲਾ ਦੇ ਜੌਹਰ ਰਾਸ਼ਟਰੀ ਸਕੂਲ ਖੇਡਾਂ 'ਚ ਦਿਖਾਉਂਦਿਆਂ ਗੋਆ ਵਿਖੇ ਪਹਿਲਾ ਸਥਾਨ ਪ੍ਰਾਪਤ ਕੀਤਾ। 2010 ਵਿੱਚ ਕਲਕੱਤਾ ਵਿਖੇ ਹੋਏ ਅੰਡਰ '19 ਫਡਰੇਸ਼ਨ ਕੈਂਪ ਜਿਤੱਣ ਵਾਲੀ ਟੀਮ ਦਾ ੳਮਨ ਮੋਹਰੀ ਖਿਡਾਰੀ ਹੋਣ ਕਰਕੇ ਉਸ ਦੀ ਚੋਣ ਭਾਰਤੀ ਟੀਮ ਦੇ ਕੈਂਪ ਵਿੱਚ ਕਰ ਲਈ ਗਈ । 2011, 20112 ਵਿੱਚ ਮਾਹਿਲਪੁਰ ਫੁੱਟਬਾਲ ਅਕੈਡਮੀ ਵਿੱਚ ਖੇਡਦਿਆਂ ਕੋਚ ਦਲਜੀਤ ਬਿੱਟੂ ਤੋਂ ਖੇਡ ਦੇ ਅਹਿਮ ਦਾਅ-ਪੇਚ ਸਿੱਖੇ। ਸਕੂਲੀ ਲੈਵਲ ਤੋਂ ਬਾਅਦ ਅਮਨ ਨੇ ਫੁੱਟਬਾਲ ਦਾ ਮੱਕਾ ਮੰਨੇ ਜਾਂਦੇ ਖਾਲਸਾ ਕਾਲਜ ਮਾਹਿਲਪੁਰ ਵਿੱਚ ਦਾਖਲਾ ਲੈ ਲਿਆ ਜਿੱਥੇ ਉਸ ਨੇ ਅੰਤਰ ਕਾਲਜ ਅਤੇ ਅੰਤਰ ਯੁਨੀਵਰਸਟੀ ਫੁੱਟਬਾਲ ਮੁਕਾਬਲਿਆਂ ਵਿੱਚ ਪੰਜਾਬ ਯੁਨੀਵਰਸਟੀ ਚੰਡੀਗੜ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ ਅਤੇ ਟੀਮ ਨੂੰ ਪਹਿਲਾ ਅਤੇ ਦੂਜਾ ਸਥਾਨ ਦਵਾਉਣ ਵਿੱਚ ਅਮਨ ਨੇ ਅਹਿਮ ਭੂਮੀਕਾ ਨਿਭਾਈ । 2015 ਵਿੱਚ ਪੜ੍ਹਾਈ ਦੇ ਨਾਲ ਨਾਲ ਪੇਸ਼ੇਵਰ ਖਿਡਾਰੀ ਵੀ ਬਣ ਗਿਆ ਅਤੇ ਮਿਨਰਵਾ ਪੰਜਾਬ ਫੁੱਟਬਾਲ ਕਲੱਬ ਵਲੋਂ ਖੇਡਣਾ ਸ਼ੁਰੂ ਕਰ ਦਿੱਤਾ । ਉਸ ਦੀ ਟੀਮ ਪਹਿਲੀ ਵਾਰ 'ਚ ਹੀ ਭਾਰਤੀ I-League (B-Division) ਜਿੱਤਣ ਵਿੱਚ ਕਾਮਯਾਬ ਹੋ ਗਈ । 2017-18 ਦੌਰਾਨ ਚੱਲ ਰਹੀ I-League ਵਿੱਚ ਹੁਣ ਤੱਕ ਮਿਨਰਵਾ ਪੰਜਾਬ ਫੁੱਟਬਾਲ ਕਲੱਬ ਪਹਿਲੇ ਸਥਾਨ ਤੇ ਚੱਲ ਰਿਹਾ ਹੈ ਤੇ ਅਮਨ ਦੀ ਖੇਡ ਦੀ ਪ੍ਰਸ਼ੰਸਾ ਅੱਜ ਪੂਰੇ ਭਾਰਤ ਵਿੱਚ ਹੋ ਰਹੀ ਹੈ।